ਅਮਰੀਕਾ ‘ਚ ਸਿੱਖ ਨੌਜਵਾਨ ਦੀ ਹੱਤਿਆ ਕਰਨ ਵਾਲਾ ਦੋਸ਼ੀ ਕਰਾਰ II ਇਸ ਵਿਅਕਤੀ ਨੇ ਕੀਤੀ ਸੀ ਹੱਤਿਆ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਅਮਰੀਕਾ ‘ਚ ਸਿੱਖ ਨੌਜਵਾਨ ਦੀ ਹੱਤਿਆ ਕਰਨ ਵਾਲਾ ਦੋਸ਼ੀ ਕਰਾਰ ਅਮਰੀਕਾ ਦੇ ਸੂਬੇ ਓਹੀਓ ‘ਚ ਇਕ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਉੱਪਲ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਗਰੈਂਡ ਜਿਊਰੀ ਨੇ ਹਿਰਾਸਤ ‘ਚ ਲਏ ਗਏ ਸ਼ੱਕੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਦੋਸ਼ੀ ਬਰੋਡਰਿਕ ਮਲਿਕ ਜੋਨਸ ਰੋਬਰਟਸ ਨੂੰ ਸਖਤ ਸਜ਼ਾ ਮਿਲ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਓਹੀਓ ‘ਚ ਰਹਿ ਰਹੇ 32 ਸਾਲਾ ਜਸਪ੍ਰੀਤ ਸਿੰਘ ‘ਤੇ ਦੋਸ਼ੀ ਰੋਬਰਟਸ ਨੇ ਗੋਲੀ ਚਲਾਈ ਸੀ। 10 ਕੁ ਦਿਨਾਂ ਤਕ ਜਸਪ੍ਰੀਤ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਦਾ ਰਿਹਾ ਅਤੇ ਅਖੀਰ 22 ਮਈ ਨੂੰ ਉਸ ਨੇ ਦਮ ਤੋੜ ਦਿੱਤਾ।
ਵਕੀਲਾਂ ਦਾ ਕਹਿਣਾ ਹੈ ਕਿ 20 ਸਾਲਾ ਦੋਸ਼ੀ ਨੂੰ 18 ਸਾਲ ਤਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਜਦ ਸ਼ੱਕੀ ਦੋਸ਼ੀ ਨੂੰ ਹਿਰਾਸਤ ‘ਚ ਲਿਆ ਗਿਆ ਸੀ ਤਾਂ ਉਸ ‘ਤੇ ਚੋਰੀ ਕਰਨ, ਨਜ਼ਾਇਜ਼ ਹਥਿਆਰ ਰੱਖਣ ਅਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ ਅਤੇ ਜਸਪ੍ਰੀਤ ਦੀ ਮੌਤ ਦੇ ਬਾਅਦ ਉਸ ‘ਤੇ ਕਤਲ ਦੇ ਦੋਸ਼ ਵੀ ਲੱਗ ਗਏ ਹਨ। ਜਸਪ੍ਰੀਤ ਪਿਛਲੇ 8 ਸਾਲਾਂ ਤੋਂ ਅਮਰੀਕਾ ‘ਚ ਰਹਿ ਰਿਹਾ ਸੀ ਅਤੇ ਇੱਥੇ ਟਰੱਕ ਡਰਾਈਵਰ ਸੀ। ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹੈਲੀਕਾਪਟਰ ਰਾਹੀਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਜਸਪ੍ਰੀਤ ਨੂੰ ਬਚਾਇਆ ਨਾ ਜਾ ਸਕਿਆ।
ਅਮਰੀਕਾ ‘ਚ ਜਸਪ੍ਰੀਤ ਆਪਣੀ ਪਤਨੀ, ਦੋ ਧੀਆਂ ਅਤੇ ਦੋ ਪੁੱਤਾਂ ਨਾਲ ਰਹਿੰਦਾ ਸੀ। ਜਸਪ੍ਰੀਤ ਪੰਜਾਬ ਤੋਂ ਕਪੂਰਥਲਾ ਦੇ ਪਿੰਡ ਨਡਾਲਾ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ। ਇਸ ਖਬਰ ਨਾਲ ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *