ਕਰਨਾਟਕਾ ਚ ਕੰਮ ਕਰਨ ਗਏ ਸਿੱਖ ਨੌਜਵਾਨ ਦੇ ਕੇਸ ਕਤਲ ,ਕਕਾਰਾਂ ਦੀ ਬੇਅਦਬੀ ਬੁਰੀ ਤਰਾਂ ਕੀਤੀ ਕੁੱਟਮਾਰ II ਦੇਖੋ ਵੀਡੀਓ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਅਜਨਾਲਾ ਤੋਂ ਕਰਨਾਟਕ ਕੰਮ ਕਰਨ ਗਏ ਸਿੱਖ ਨੌਜਵਾਨ ਦੇ ਕੇਸ ਕਤਲ ਕਰ ਕੇ ਸ਼੍ਰੀ ਸਾਹਿਬ ਤੋੜਿਆ, ਸਿੱਖ ਕੌਮ ਭਾਰਤ ਨੂੰ ਆਪਣਾ ਦੇਸ਼ ਮੰਨਦੀ ਹੈ ਅਤੇ ਇਸ ਖ਼ਾਤਿਰ ਕਿੰਨੇ ਹੀ ਤਸੀਹੇ ਆਪਣੇ ਜ਼ਮੀਰ ਅਤੇ ਸ਼੍ਰੀ ਉੱਤੇ ਝੱਲੇ ਹਨ। ਵਿਦੇਸ਼ਾਂ ਵਿੱਚ ਤਾਂ ਸਿਖਾਂ ਨੂੰ ਆਪਣੇ ਮਾਣ ਸਤਿਕਾਰ ਲਈ ਲੜਾਈ ਕਰਨੀ ਪੈ ਹੀ ਰਹੀ ਹੈ ਪਰ ਓਥੇ ਹੀ ਆਪਣੇ ਹੀ ਦੇਸ਼ ਵਿੱਚ ਜ਼ਲੀਲ ਹੋ ਰਹੇ ਹਨ। ਭਾਰਤ ਵਿੱਚ ਰਹਿ ਕੇ ਵੀ ਆਪਣੀ ਧਾਰਮਿਕ ਅਜ਼ਾਦੀ ਲਈ ਲੜਾਈ ਲੜਨੀ ਪੈ ਰਹੀ ਹੈ।
ਇੱਕ ਪਾਸੇ ਸਿੱਖ ਨੂੰ ਦੁਨੀਆ ਵਿੱਚ ਮਨੁੱਖਤਾ ਦੀ ਸੇਵਾ ਲਈ ਜਾਣਿਆ ਜਾਂਦਾ ਹੈ ਓਥੇ ਹੀ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਨਸਲੀ ਭੇਦ ਭਾਵ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਅਵਤਾਰ ਸਿੰਘ ਨਾਲ ਵਾਪਰੀ ਹੈ। ਅਜਨਾਲਾ ਦੇ ਨੌਜਵਾਨ ਦੇ ਇੱਕ ਭੀੜ ਵੱਲੋਂ ਮਿਲ ਕੇ ਕੇਸ ਕਤਲ ਕਰ ਦਿੱਤੇ ਗਏ। ਇਥੇ ਹੀ ਬਸ ਨਹੀਂ ਸਗੋਂ ਉਸ ਨੌਜਵਾਨ ਦੀ ਸ਼੍ਰੀ ਸਾਹਿਬ ਵੀ ਉਤਾਰ ਕੇ ਤੋੜ ਦਿੱਤੀ ਗਈ। ਇਸ ਘਟਨਾ ਅਜਨਾਲਾ ਦੇ ਨੌਜਵਾਨ ਨਾਲ ਕਰਨਾਟਕ ਦੇ ਇੱਕ ਸ਼ਹਿਰ ਵਿੱਚ ਵਾਪਰੀ ਹੈ। ਜਿਥੇ ਉਹ ਇੱਕ ਪ੍ਰਸਿੱਧ ਸੀਮੇਂਟ ਕੰਪਨੀ ਵਿੱਚ ਜੇ.ਸੀ.ਬੀ ਮਸ਼ੀਨ ਚਲਾਉਣ ਦਾ ਕੰਮ ਕਰਦਾ ਹੈ।
ਆਪਣੀ ਡਿਊਟੀ ਤੋਂ ਛੁੱਟੀ ਹੋਣ ਉਪਰੰਤ ਜਦੋਂ ਉਹ ਨੌਜਵਾਨ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਨੂੰ ਰੋਕ ਕੇ ਉਸ ਨੂੰ ਕਿਹਾ ਕਿ ਤੂੰ ਛੁਰਾ ਲੈ ਕੇ ਘੁੰਮ ਰਿਹਾ ਹੈ। ਸਾਨੂ ਡਰ ਕੇ ਮਾਰਨ ਆਇਆ ਹੈ। ਬਸ ਏਨੀ ਕੁ ਦੇਰ ਸੀ ਕਿ ਓਥੇ ਦੇਖਦੇ ਦੇਖਦਿਆਂ ਹੀ ਭੀੜ ਇਕੱਠੀ ਹੋ ਗਈ। ਇਸ ਭੀੜ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ। ਇਥੋਂ ਤੱਕ ਕੇ ਉਸ ਦੀ ਦਸਤਾਰ ਉਤਾਰ ਕੇ ਉਸਦੇ ਕੇਸ ਕਤਲ ਕਰ ਦਿੱਤੇ ਅਤੇ ਸ਼੍ਰੀ ਸਾਹਿਬ ਵੀ ਉਤਾਰ ਕੇ ਤੋੜ ਦਿੱਤੀ।
ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਨੌਜਵਾਨ ਛੁੱਟੀ ਮਗਰੋਂ ਘਰ ਦਾ ਸਮਾਨ ਲੈਣ ਲਈ ਕਰਨਾਟਕ ਦੇ ਸ਼ਹਿਰ ਗੁਲਬਰਗ ਵਿਚੋਂ ਲੰਘ ਰਿਹਾ ਸੀ। ਜਦੋਂ ਸ਼ਰਾਰਤੀ ਅਨਸਰਾਂ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਸ਼ੁਰੂ ਕੀਤੀ ਤਾਂ ਓਥੇ ਤਮਾਸ਼ਾ ਦੇਖਣ ਵਾਲੇ ਵੀ ਬਹੁਤ ਲੋਕ ਸਨ। ਵੇਖਦੇ ਹੀ ਵੇਖਦੇ ਹਜੂਮ ਨੇ ਸਿੱਖ ਨੌਜਵਾਨ ਨੂੰ ਇੱਕ ਕਮਰੇ ‘ਚ ਬੰਦ ਕਰਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੇਸ ਕਤਲ ਕਰ ਦਿੱਤੇ, ਸ੍ਰੀ ਸਾਹਿਬ ਖੋਹ ਲਿਆ ਅਤੇ ਉਸਦੇ ਕੱਪੜੇ ਤੱਕ ਫਾੜ ਦਿਤੇ। ਇਸ ਹਾਦਸੇ ਤੋਂ ਸਹਿਮੇ ਹੋਏ ਪੀੜਤ ਅਵਤਾਰ ਸਿੰਘ ਨੇ ਇਸ ਮਾਮਲੇ ‘ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਜਿਥੇ ਇੱਕ ਪਾਸੇ ਉਤਰਾਖੰਡ ਦੇ ਸਿੱਖ ਨੌਜਵਾਨ ਪੁਲਿਸ ਕਰਮੀ ਵੱਲੋਂ ਭੜਕੀ ਹੋਈ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਉਣ ਦੀ ਚਾਰੇ ਪਾਸਿਓਂ ਤਰੀਫ਼ ਕੀਤੀ ਜਾ ਰਹੀ ਹੈ ਓਥੇ ਹੀ ਕਰਨਾਟਕ ਵਿੱਚ ਵਾਪਰੇ ਇਸ ਮਾਮਲੇ ਦਾ ਹਵਾ ਵਿੱਚ ਆਉਣਾ ਕਿਤੇ ਨਾ ਕਿਤੇ ਓਥੋਂ ਦੇ ਪ੍ਰਸ਼ਾਸਨ ਦੀ ਨਾਕਾਮਯਾਬੀ ਦਰਸਾਉਂਦਾ ਹੈ
Waheguru ji punjab too bahar saade sikh veera naal ki hunda khud dekh lavo fer asi kida keh deyiye a Sada Desh hai is gur sikh veer te hamla kita shiri sahib di beadbhi kiti dastaar di beadbhi kiti …Karnatak vich hai othe a guru da pyaara sikh Apne ghar waasteya layi kam karda hai pariwaar punjab vich rehnda hai te app Karnatak vich koi factory vich kam karda hai te paise ghare pej da hai te Karnatak de loka ne a Sab is layi kita kyon ki a Sikh aa is layi saade sikh veer da a haal kita geya
Hun modi kyon chup hai bolda kyon nahi ki a Desh Sab to pahila sikha da desh hai Baad ch Apna
Koi gal nahi Raj krega khalsa aaki rahe naa koi a pangti sach honi hai
Waheguru ji ka khalsa Waheguru ji ki fateh

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *