ਕਿਸਮਤ ਅੱਗੇ ਗੋਡੇ ਨਹੀਂ ਟੇਕੇ, ਜਾਣੋ, ਭੀਖ ਮੰਗਣ ਦੇ ਇੱਕ ਸਵਾਲ ‘ਤੇ ਕੀ ਕਿਹਾ ਇਸ ਸਿੱਖ ਨੇ II ਸ਼ੇਅਰ ਕਰੋ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਹਿੰਮਤ ਏ ਮਰਦਾਂ, ਮਦਦ ਏ ਖੁਦਾ ਬੇ ਹਿੰਮਤ ਬੰਦਾ, ਬੇਜ਼ਾਰ ਖੁਦਾ.. ਕਿਸਮਤ ਅੱਗੇ ਗੋਡੇ ਨਹੀਂ ਟੇਕੇ, ਜਾਣੋ, ਭੀਖ ਮੰਗਣ ਦੇ ਇੱਕ ਸਵਾਲ ‘ਤੇ ਕੀ ਕਿਹਾ ਇਸ ਸਿੱਖ ਨੇ!! ਸਿੱਖ ਹੱਥੀਂ ਕਿਰਤ ਕਰਦਾ ਹੈ, ਔਕੜਾਂ ਚਾਹੇ ਹਜ਼ਾਰ ਹੋਣ, ਪਰ ਕਦੀ ਭੀਖ ਨਹੀਂ ਮੰਗਦਾ, ਇਹ ਗੱਲ ਸੱਚੇ ਸਿੱਖ ਬਾਰੇ ਤੁਸੀਂ ਸੁਣੀ ਤਾਂ ਹਰ ਕਿਤੇ ਹੋਵੇਗੀ, ਪਰ ਇਸਦੀ ਬਾਕਮਾਲ ਉਦਾਹਰਣ ਪੇਸ਼ ਕੀਤੀ ਹੈ, ਚੰਡੀਗੜ੍ਹ ਦੇ ਇੱਕ ਸਾਬਤ ਸੂਰਤ ਸਿੱਖ ਨੇ।

ਇਹ ਸਿੱਖ ਨਾ ਤਾਂ ਚੰਗੀ ਤਰ੍ਹਾਂ ਬੋਲ ਸਕਦਾ ਹੈ ਅਤੇ ਕੁਦਰਤ ਦੀ ਅਜਿਹੀ ਮਾਰ ਹੈ ਕਿ ਇਸ ਨੂੰ ਚੱਲਣ ‘ਚ ਮੁਸ਼ਕਿਲ ਪੇਸ਼ ਆਉਂਦੀ ਹੈ ਪਰ ਇਸਦੇ ਹੌਂਸਲਿਆਂ ਦੀ ਉਡਾਣ ਇੰਨ੍ਹੀ ਹੈ ਕਿ ਅੱਜ ਹੀ ਅਸਮਾਨ ਛੂਹ ਲਵੇ। ਹਰ ਰੋਜ਼ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫ਼ਰ ਤੈਅ ਕਰਕੇ ਹੱਥੀਂ ਕਿਰਤ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਅਤੇ ਆਪਣੀ ਵਿਧਵਾ ਮਾਂ ਨੂੰ ਸਹਾਰਾ ਦੇਣ ਵਾਲੇ ਇਸ ਸਿੱਖ ਦੇ ਚਿਹਰ ‘ਤੇ ਔਕੜਾਂ ਦੀ ਜ਼ਰਾ ਵੀ ਸ਼ਿਕਨ ਦਿਖਾਈ ਨਹੀਂ ਦਿੰਦੀ।

ਕੁਲਵੰਤ ਸਿੰਘ ਨਾਮੀ ਇਸ ਸਰਦਾਰ ਨੌਜਵਾਨ ਨੂੰ ਚੰਡੀਗੜ੍ਹ ਵਿੱਚ ਖਿਡੌਣੇ ਵੇਚਦੇ ਹੋਏ ਤਿੰਨ ਵਰ੍ਹੇ ਹੋ ਗਏ ਹਨ ਰਿਪੋਰਟਰ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਦੱਸਿਆ ਕਿ ਉਹ ਆਪਣੇ ਇਹ ਖਿਡੌਣੇ ਆਪਣੇ ਚਾਚਾ ਤੋਂ ਖਰੀਦ ਕੇ ਚੰਡੀਗੜ੍ਹ ਵੇਚਦਾ ਹੈ। ਇਸਦੇ ਚਾਚਾ ਦਿੱਲੀ ਤੋਂ ਖਿਡੌਣੇ ਲੈ ਕੇ ਆਉਂਦੇ ਹਨ। ਉਸਨੇ ਦਸਿਆ ਕਿ ਸਾਰੀ ਦਿਹਾੜੀ ਕੰਮ ਕਰਕੇ ਉਹ ਪ੍ਰਤੀਦਿਨ ੧੦੦੦ ਤੋਂ ੫੦੦ ਰੁਪਏ ਬਚਾ ਲੈਂਦਾ ਹੈ।

ਅੱਗੇ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਹ ਹਰ ਰੋਜ਼ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫ਼ਰ ਬੱਸ ਵਿਚ ਆਪਣੇ ਭਰਾ ਨਾਲ ਤੈਅ ਕਰਦਾ ਹੈ। ਜਦੋਂ ਉਸ ਤੋਂ ਪੁੱਛਿਆ ਕਿ ਉਹ ਖਿਡੌਣੇ ਵੇਚਣ ਨਾਲੋਂ ਸੌਖਾ ਕੰਮ ਭੀਖ ਮੰਗਣਾ ਹੈ ਉਹ ਕਿਉਂ ਨਹੀਂ ਮੰਗਦਾ ਤਾਂ ਕੁਲਵੰਤ ਨੇ ਜਵਾਬ ਦਿੱਤਾ ਕਿ ਅਸੀਂ ਕਦੇ ਭੀਖ ਨਹੀਂ ਮੰਗਣੀ ਹਮੇਸ਼ਾ ਮਿਹਨਤ ਦੀ ਰੋਟੀ ਖਾਵਾਂਗੇ ਅਤੇ ਕਮਾਵਾਂਗੇ।
ਉਮੀਦ ਹੈ ਕਿ ਨੌਜਵਾਨ ਪੀੜੀ ਇਸ ਸਿੱਖ ਤੋਂ ਕੋਈ ਸਿੱਖਿਆ ਲਵੇਗੀ ਅਤੇ ਜ਼ਿੰਦਗੀ ‘ਚ ਹੱਥੀਂ ਕਿਰਤ ਕਰਨੀ ਅਤੇ ਮਿਹਨਤ ਨਾਲ ਉਮਰ ਬਸਰ ਕਰਨ ਨਾਲ ਹੌਂਸਲਾ ਨਾ ਛੱਡਣ ਦੀ ਪ੍ਰੇਰਣਾ ਲਵੇਗੀ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *