ਦੁਨੀਆ ਭਰ ‘ਚ ਸੁਰਖੀਆਂ ‘ਚ ਬਣੀ ਇਹ ਬੱਚੀ ਪਰ ਨਾਲ ਜੁੜੀ ਹੈ ਭਾਵੁਕ ਕਰ ਦੇਣ ਵਾਲੀ ਕਹਾਣੀ….ਜਾਣੋ ਪੂਰੀ ਖ਼ਬਰ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਅਮਰੀਕਾ ਦੇ ਕੈਰੋਲਿਨਾ ‘ਚ ਕ੍ਰਿਸ਼ੀਅਨ ਹੈਰਿਸ ਨਾਂ ਦੀ ਇਹ ਬੱਚੀ ਸੁਰਖੀਆਂ ‘ਚ ਬਣੀ ਹੋਈ ਹੈ। ਜੋ ਵੀ ਇਸ ਬੱਚੀ ਨੂੰ ਦੇਖਦਾ ਹੈ ਬਸ ਦੇਖਦਾ ਹੀ ਰਹਿ ਜਾਂਦਾ ਹੈ। ਕ੍ਰਿਸ਼ੀਅਨ ਹੈਰਿਸ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਬੱਚਿਆਂ ਨੂੰ ਟੱਕਰ ਦੇ ਰਹੀ ਹੈ ਅਤੇ ਦੁਨੀਆ ਭਰ ‘ਚ ਸਾਰਿਆਂ ਦੀ ਪਸੰਦੀਦਾ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਪਰ ਉਸ ਦੀਆਂ ਤਸਵੀਰਾਂ ਨਾਲ ਇਕ ਬੇਹੱਦ ਭਾਵੁਕ ਕਰ ਦੇਣ ਵਾਲੀ ਕਹਾਣੀ ਵੀ ਜੁੜੀ ਹੈ। ਅਮਰੀਕਾ ਦੇ ਕੈਰੋਲਿਨਾ ‘ਚ ਰਹਿਣ ਵਾਲੀ ਬ੍ਰਿਟ ਹੈਰਿਸ ਜਦੋਂ ਮਾਂ ਬਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਇਕ ਗਮ ਨੇ ਇਨ੍ਹਾਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਸੀ। ਉਹ ਇਹ ਸੀ ਕਿ ਕਾਸ਼ ਕ੍ਰਿਸ਼ੀਅਨ ਦੇ ਪਿਤਾ ਵੀ ਆਪਣੀ ਬੱਚੀ ਨੂੰ ਦੇਖ ਸਕਦੇ। ਦਰਅਸਲ ਬ੍ਰਿਟ ਹੈਰਿਸ ਦੇ ਪਤੀ ਕ੍ਰਿਸਟੋਫਰ ਹੈਰਿਸ ਅਮਰੀਕੀ ਫੌਜ ਵਿਚ ਸਨ। ਉਨ੍ਹਾਂ ਦੀ ਪੋਸਟਿੰਗ ਅਫਗਾਨਿਸਤਾਨ ‘ਚ ਸੀ।ਪਿਛਲੇ ਸਾਲ ਅਗਸਤ ਮਹੀਨੇ ‘ਚ ਹੀ ਪਤਨੀ ਬ੍ਰਿਟ ਹੈਰਿਸ ਨੇ ਕ੍ਰਿਸਟੋਫਰ ਨੂੰ ਗਰਭਵਤੀ ਹੋਣ ਦੀ ਸੂਚਨਾ ਦਿੱਤੀ ਸੀ। ਕ੍ਰਿਸਟੋਫਰ ਇਸ ਤੋਂ ਬੇਹੱਦ ਖੁਸ਼ ਸਨ। ਉਨ੍ਹਾਂ ਨੇ ਆਪਣੇ ਸਾਥੀ ਫੌਜੀਆਂ ਨੂੰ ਦੱਸਿਆ ਸੀ ਕਿ ਉਹ ਪਿਤਾ ਬਣਨ ਵਾਲਾ ਹੈ ਪਰ ਇਸ ਖੁਸ਼ੀ ਦੀ ਖਬਰ ਮਿਲਣ ਦੇ ਇਕ ਹਫਤੇ ਬਾਅਦ ਹੀ ਇਕ ਧਮਾਕੇ ਵਿਚ ਕ੍ਰਿਕ੍ਰਿਸਟੋਫਰ ਦੀ ਪਤਨੀ ਬ੍ਰਿਟ ਨੇ ਮੀਡੀਆ ਨੂੰ ਦੱਸਿਆ ਕਿ ਪਤੀ ਨੂੰ ਗੁਆ ਦੇਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਗਰਭ ਵਿਚ ਪਲ ਰਹੀ ਬੱਚੀ ਖਾਤਰ ਉਸ ਨੇ ਖੁਦ ਨੂੰ ਸੰਭਾਲਿਆ। ਬੇਟੀ ਦੇ ਜਨਮ ਤੋਂ ਬਾਅਦ ਬ੍ਰਿਟ ਚਾਹੁੰਦੀ ਸੀ ਕਿ ਉਸ ਨੂੰ ਕ੍ਰਿਸਟੋਫਰ ਦੇ ਸਾਰੇ ਸਾਥੀ ਇਕੱਠੇ ਮਿਲ ਸਕਣ।ਸਟੋਫਰ ਦੀ ਮੌਤ ਹੋ ਗਈ। ਕ੍ਰਿਸ਼ੀਅਨ ਨੂੰ ਮਿਲਣ ‘ਤੇ ਕ੍ਰਿਸਟੋਫਰ ਦੇ ਸਾਥੀ ਫੌਜੀਆਂ ਨੇ ਉਸ ਨੂੰ ਆਪਣੀ ਗੋਦੀ ‘ਚ ਚੁੱਕਿਆ। ਇਸ ਭਾਵੁਕ ਕਰ ਦੇਣ ਵਾਲੇ ਪਲ ਦੀਆਂ ਤਸਵੀਰਾਂ ਨੂੰ ਬ੍ਰਿਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ, ਜੋ ਕਿ ਵਾਇਰਲ ਹੋ ਗਈਆਂਕ੍ਰਿਸ਼ੀਅਨ ਨੂੰ ਦੁਨੀਆ ਭਰ ਤੋਂ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਉੱਥੇ ਹੀ ਲੋਕ ਕ੍ਰਿਸਟੋਫਰ ਹੈਰਿਸ ਦੀ ਸ਼ਹਾਦਤ ਨੂੰ ਸਲਾਮ ਕਰ ਰਹੇ ਹਨ। ਬ੍ਰਿਟ ਨੇ ਕਿਹਾ ਕਿ ਉਹ ਕੋਸ਼ਿਸ਼ ਕਰੇਗੀ ਕਿ ਆਪਣੇ ਸ਼ਹੀਦ ਪਤੀ ਕ੍ਰਿਸਟੋਫਰ ਦੇ ਫੌਜੀ ਸਾਥੀਆਂ ਦੀ ਟੀਮ ਨੂੰ ਕ੍ਰਿਸ਼ੀਅਨ ਨਾਲ ਜੋੜ ਕੇ ਰੱਖੇ ਤਾਂ ਕਿ ਵੱਡੀ ਹੋਣ ‘ਤੇ ਉਸ ਨੂੰ ਪਤਾ ਲੱਗ ਸਕੇ ਕਿ ਉਸ ਦੇ ਪਿਤਾ ਕਿੰਨੇ ਬਹਾਦਰ ਵਿਅਕਤੀ ਸਨ।।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *