ਨਰੈਣੂ ਭੇਖਧਾਰੀ ਦੇ ਕਿਤਨੇ ਰੂਪ ?ਨਾਮ ਬਦਲੇ, ਸ਼ਹਿਰ ਬਦਲੇ ਤੇ ਬਦਲ ਲਈ ਭਾਸ਼ਾ ਵੀ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਨਰੈਣੂ ਭੇਖਧਾਰੀ ਦੇ ਕਿਤਨੇ ਰੂਪ ?ਨਾਮ ਬਦਲੇ, ਸ਼ਹਿਰ ਬਦਲੇ ਤੇ ਬਦਲ ਲਈ ਭਾਸ਼ਾ ਵੀ …..ਬਾਣੀ ਦੇ ਬੋਹਿਥ ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਮਹਾਰਾਜ ਵਲੋਂ ਗੁਰੁ ਸਾਹਿਬਾਨ,ਸੰਤਾਂ ਅਤੇ ਭਗਤਾਂ ਦੁਆਰਾ ਉਚਾਰੀ ਬਾਣੀ ਦਾ ਸੰਕਲਨ ਕੀਤੇ ਜਾਣ ‘ਤੇ ਕਿੰਤੂ ਪ੍ਰੰਤੂ ਕਰਨ ਵਾਲਾ ਭੇਖਧਾਰੀ ਨਰਾਇਣ ਦਾਸ ,ਐਸਾ ਮਾਹਿਰ ਬਹੁਰੂਪੀਆ ਹੈ ਕਿ ਉਹ ਨਰੇਸ਼ ਕਪੂਰ ਤੋਂ ਨਰਾਇਣ ਦਾਸ ਤੇ ਫਿਰ ਸੰਤ ਨਰਾਇਣ ਦਾਸ ਜੀ ਬਨਣ ਦਾ ਸਫਰ ਤੈਅ ਕਰਦਿਆਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦਾ ਤਿਆਗ ਕਰਕੇ ਹਿੰਦੀ ਤੇ ਜਾ ਅਟਕਿਆ। ਨਰਾਇਣ ਦਾਸ ਵਲੋਂ ਬੀਤੇ ਕੁਝ ਸਾਲਾਂ ਦੌਰਾਨ ਵੱਖ ਵੱਖ ਨਾਵਾਂ ਤੇ ਪਤਿਆਂ ਤਹਿਤ ਸ੍ਰੀ ਦਰਬਾਰ ਸਾਹਿਬ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ਵਿਖੇ ਗੁਰਬਾਣੀ ਨਾਲ ਸਬੰਧਤ ਪੁਸਤਕਾਂ ਪੜਨ ਬਾਰੇ ਸਾਹਮਣੇ ਆਏ ਸੱਚ ਨੇ ਭੇਖੀ ਨਰਾਇਣ ਦਾਸ ਦੇ ਕਈ ਹੋਰ ਰਾਜ਼ ਜਾਹਿਰ ਕਰ ਦਿੱਤੇ ਹਨ।ਅਜ ਜਦੋਂ ਬਕਾਇਦਾ ਸਿੱਖ ਰੈਫਰੈਂਸ ਲਾਇਬਰੇਰੀ ਪਹੁੰਚ ਕੇ ਵਿਜਟਰ ਕਿਤਾਬ ਦਾ ਅਧਿਐਨ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ 26 ਜੁਲਾਈ 2011 ਨੂੰ ਨਰੇਸ਼ ਕਪੂਰ ਨਾਮੀ ਇੱਕ ਅੰਮ੍ਰਿਤਸਰ ਵਾਸੀ ਸਿੱਖ ਰੈਫਰੈਂਸ ਲਾਇਬਰੇਰੀ ਆਇਆ ਸੀ । ਉਸਨੇ ਪ੍ਰਬੰਧਕਾਂ ਪਾਸੋਂ ਪ੍ਰੋ:ਸਾਹਿਬ ਸਿੰਘ ਕਿਰਤ ਗੁਰਬਾਣੀ ਦਰਪਣ ਸਟੀਕ ਨਾਮ ਦੀ ਪੁਸਤਕ ਦੀ ਮੰਗ ਕੀਤੀ।ਇਹੀ ਨਰੇਸ਼ ਕਪੂਰ 6 ਅਗਸਤ 2011 ਨੂੰ ਦੁਬਾਰਾ ਲਾਇਬਰੇਰੀ ਆਇਆ ਤੇ ਉਪਰੋਕਤ ਸਿਰਲੇਖ ਅਤੇ ਲੇਖਕ ਵਾਲੀ ਕਿਤਾਬ ਦੁਬਾਰਾ ਲੈਕੇ ‘ਮੁਤਾਲਿਆ’ ਕੀਤਾ।ਲੇਕਿਨ ਇਸ ਵਾਰ ਉਸਦਾ ਪਤਾ ਪਟਿਆਲਾ ਦਾ ਅੰਕਿਤ ਹੋਇਆ।ਤੀਸਰੀ ਵਾਰ 20 ਨਵੰਬਰ 2012 ਵਿੱਚ ਨਰਾਇਣ ਦਾਸ ਨਾਮੀ ਇੱਕ ਸ਼ਖਸ਼ ਸਿੱਖ ਰੈਫਰੈਂਸ ਲਾਇਬਰੇਰੀ ਪੁਜਾ ਅਤੇ ਗੁਰਬਾਣੀ ਦਰਪਣ ਕਿਤਾਬ ਦਾ ਤੀਸਰੀ ਵਾਰ ‘ਅਧਿਐਨ’ ਕੀਤਾ ।ਆਖਰੀ ਵਾਰ 13ਮਾਰਚ 2015 ਨੂੰ ਇਹੀ ਨਰਾਇਣ ਦਾਸ ਵਾਸੀ ਪਟਿਆਲਾ ਫਿਰ ਲਾਇਬਰੇਰੀ ਪੁਜਾ ਪ੍ਰੰਤੂ ਇਸ ਵਾਰ ਇਸਦੇ ਨਾਮ ਅਗੇ ਸੰਤ ਅਤੇ ਪਿੱਛੇ ਸ਼ਬਦ ਜੀ ਲੱਗਿਆ ਨਜਰ ਆਇਆ।ਇਸ ਵਾਰ ਵੀ ਉਹੀ ਸਾਲ 2011 ਵਾਲੀ ਕਿਤਾਬ ਹੀ ਵੇਖੀ ਗਈ।ਇਹ ਵਾਚਣ ਲਈ ਕਿ ਕੀ ਨਰੇਸ਼ ਕਪੂਰ ਹੀ ਨਰਾਇਣ ਦਾਸ ਅਤੇ ਸੰਤ ਨਰਾਇਣਦਾਸ ਜੀ ਹੀ ਹੈ ,ਰੋਜ਼ਾਨਾ ਪਹਿਰੇਦਾਰ ਪਾਸ ਮੌਜੂਦ ਇਸਦੇ ਅਖੌਤੀ ਮੁਆਫੀ ਨਾਮੇ ਨਾਲ ਲਿਖਤ ਨੂੰ ਮੇਲ ਕਰਕੇ ਵੇਖਿਆ ਗਿਆ ਤਾਂ ਸਾਫ ਹੋਇਆ ਕਿ ਇੱਕ ਹੀ ਸ਼ਖਸ਼ ਬਾਰ ਬਾਰ ਆਪਣਾ ਤੇ ਸ਼ਹਿਰ ਦਾ ਨਾਮ ਬਦਲਕੇ ਇਥੇ ਆਉਂਦਾ ਰਿਹਾ।ਕਿਉਂਕ ਭੇਖਧਾਰੀ ਨਰਾਇਣਦਾਸ ਵਲੋਂ ਭੇਜੇ ਮੁਆਫੀ ਨਾਮੇ ਦਾ ਇੱਕ ਅਹਿਮ ਸ਼ਬਦ ”ਸ੍ਰੀ ਗੁਰੁ ਗ੍ਰੰਥ ਸਾਹਿਬ”ਉਸਦੇ ਹਰ ਨਵੇਂ ਰੂਪ ਵਿੱਚ ਲਾਇਬਰੇਰੀ ਪਹੁੰਚ ਕੇ ਕਿਤਾਬਾਂ ਦੇ ਕੀਤੇ ‘ਅਧਿਐਨ’ਨੂੰ ਤਸਦੀਕ ਕਰਦਾ ਰਿਹਾ।
ਇਸੇ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ ਦੇ ਲਾਇਬਰੇਰੀਅਨ ਨਾਲ ਗਲਬਾਤ ਕੀਤੀ ਗਈ ਤਾਂ ਉਨ•ਾਂ ਦਾ ਕਹਿਣਾ ਸੀ ਜਿਥੋਂ ਤੀਕ ਨਰੇਸ਼ ਕਪੂਰ ਤੋਂ ਨਰਾਇਣ ਦਾਸ ਬਣੇ ਸ਼ਖਸ਼ ਦਾ ਸਵਾਲ ਹੈ ਉਹ ਪਹਿਲੇ ਤਿੰਨ ਵਾਰ ਜਦੋਂ ਵੀ ਆਇਆ ਸਫੈਦ ਕੁਰਤੇ ਪਜਾਮੇ ਵਿੱਚ ਆਇਆ।ਮੱਥੇ ਤੇ ਟਿੱਕਾ ਜਰੂਰ ਹੁੰਦਾ ਸੀ ਲੇਕਿਨ ਆਖਰੀ ਵਾਰ 2015 ਵਿੱਚ ਉਸਨੂੰ ਭਗਵੇਂ ਚੋਲੇ ਵਿੱਚ ਵੇਖਿਆ ਗਿਆ।ਉਨ•ਾਂ ਅਨੁਸਾਰ ਨਰਾਇਣ ਦਾਸ ਸ਼ੁਧ ਪੰਜਾਬੀ ਬੋਲਦਾ ਸੀ।
ਰੋਜ਼ਾਨਾ ਪਹਿਰੇਦਾਰ ਵਲੋਂ ਨਰਾਇਣ ਦਾਸ ਦੇ ਟਿਕਾਣਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਿਆਂ ਐਨੀ ਹੀ ਜਾਣਕਾਰੀ ਮਿਲੀ ਕਿ ਸ਼ਹਿਰ ਵਿੱਚ ਉਸਦਾ ਇੱਕ ਟਿਕਾਣਾ ਸਥਾਨਕ ਲੋਹਗੜ• ਇਲਾਕੇ ਵਿੱਚ ਵੀ ਸੀ ਜਿਥੋਂ ਉਹ 2014 ਵਿੱਚ ਚਲਾ ਗਿਆ।ਨਰਾਇਣ ਦਾਸ ਦੇ ਸਾਲ 2014 ਵਿੱਚ ਸ਼ਹਿਰ ਛੱਡਣ ਦੀ ਤਸਦੀਕ ਤਾਂ ਪੰਜਾਬ ਸਰਕਾਰ ਦਾ ਖੁਫੀਆ ਵਿਭਾਗ ਵੀ ਕਰ ਰਿਹੈ ਹੈ ਲੇਕਿਨ ਉਸਨੇ ਇਹ ਸ਼ਹਿਰ ਸਾਲ 2014 ਦੇ ਕਿਸ ਮਹੀਨੇ ਛੱਡਿਆ ਤੇ ਫਿਰ ਉਹ 13ਮਾਰਚ 2015 ਵਿੱਚ ਦੁਬਾਰਾ ਆਣ ਤੋਂ ਬਾਅਦ ਕਿਥੇ ਚਲਾ ਗਿਆ ।ਇਸ ਬਾਰੇ ਕੋਈ ਜਾਣਕਾਰੀ ਨਹੀ ਹੈ।

ਜਿਕਰਯੋਗ ਤਾਂ ਇਹ ਵੀ ਹੈ ਕਿ ਲੋਹਗੜ  ਇਲਾਕੇ ਦੇ ਜਿਸ ਮੁਹੱਲੇ ਵਿੱਚ ਇਸ ਭੇਖੀ ਦੀ ਰਿਹਾਇਸ਼ ਦੱਸੀ ਗਈ ਹੈ ਉਹ ਭਾਜਪਾ ਦੇ ਸੀਨੀਅਰ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਇੱਕ ਆਗੂ ਦਾ ਰਿਹਾਇਸ਼ੀ ਇਲਾਕਾ ਹੈ।ਨਰਾਇਣ ਦਾਸ ਵਲੋਂ ਅਕਾਲ ਤਖਤ ਸਾਹਿਬ ਸਮੇਤ ਵੱਖ ਵੱਖ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ,ਦਿੱਲੀ ਕਮੇਟੀ ਨੂੰ ਭੇਜੇ ਅਖੌਤੀ ਮੁਆਫੀ ਨਾਮੇ ਵਿੱਚ ਦਰਜ ਰਿਹਾਇਸ਼ੀ ਪਤਾ ਕੋਈ ਵੀ ਸੰਪਰਦਾ ਜਾਂ ਜਥੇਬੰਦੀ ਤਸਦੀਕ ਨਹੀ ਕਰ ਰਹੀ ।ਹੁਣ ਸਵਾਲ ਤਾਂ ਇਹ ਵੀ ਹੈ ਕਿ ਆਖਿਰ ਜਥੇਦਾਰਾਂ ਨੇ ਕਿਸ ਨਰਾਇਣ ਦਾਸ ਦਾ ਮੁਆਫੀ ਨਾਮਾ ਸਵੀਕਾਰ ਕਰਨਾ ਹੈ ਜੋ ਸਾਲ 2014 ਤੋਂ ਪੌਣ ਹਾਰੀ ਹੈ ਲੇਕਿਨ 2018 ਵਿੱਚ ‘ਜਲਵਾ ਫਰੋਸ਼’ ਹੋਕੇ ਸਿੱਖ ਹਿਰਦੇ ਵਲ਼ੂੰਦਰਣ ਦੀ ਜ਼ੁਰਅਤ ਵਿਖਾਉਂਦਾ ਹੈ ,ਅਚਨਚੇਤ ਹੀ ‘ਮੁਆਫੀ ਨਾਮਾ’ ਸਾਹਮਣੇ ਆਉਂਦਾ ਤੇ ਫਿਰ ਚਾਰੇ ਪਾਸੇ ਸਨਾਟਾ ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *