ਲੁੱਟਾਂ ਖੋਹਾਂ ਕਰਨ ਵਾਲੇ ਪੰਜ ਮੈਂਬਰ ਕਾਬੂ ਮੁੱਖ ਦੋਸ਼ੀ ਫ਼ਰਾਰ .. ਮੁੱਖ ਦੋਸ਼ੀ ਫੜੇ ਜਾਣ ਤੇ ਹੋਣਗੇ ਵੱਡੇ ਖੁਲਾਸੇ ; ਡੀਐੱਸਪੀ ਰਣਜੀਤ ਸਿੰਘ ਖੰਨਾ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਲੁੱਟਾਂ ਖੋਹਾਂ ਕਰਨ ਵਾਲੇ ਪੰਜ ਮੈਂਬਰ ਕਾਬੂ ਮੁੱਖ ਦੋਸ਼ੀ ਫ਼ਰਾਰ .. ਮੁੱਖ ਦੋਸ਼ੀ ਫੜੇ ਜਾਣ ਤੇ ਹੋਣਗੇ ਵੱਡੇ ਖੁਲਾਸੇ ; ਡੀਐੱਸਪੀ ਰਣਜੀਤ ਸਿੰਘ ਖੰਨਾ , 24; ਮਈ (ਅਵਤਾਰ ਸਿੰਘ ਜੰਟੀ ਮਾਨ )-ਖੰਨਾ ਦੇ ਡੀ ਐੱਸ ਪੀ ਰਣਜੀਤ ਸਿੰਘ ਬਦੇਸ਼ਾ ਨੇਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ \ਦੱਸਿਆ ਕਿ ਖੰਨਾ ਦੇ ਮੁੱਖ ਅਫ਼ਸਰ ਨਵਜੋਤ ਸਿੰਘ ਮਾਹਲ ਵੱਲੋਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਸੰਦੇਸ਼ ਦਿੱਤੇ ਗਏ ਸਨ ਅੱਜ ਥਾਣਾ ਸਦਰ ਖੰਨਾ ਦੇ ਐਸਐਚਓ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਥਾਣਾ ਸਦਰ ਦੇ ਅਧੀਨ ਪੈਂਦੀ ਇਸ ਨੂੰ ਚੌਕੀ ਦੇ ਇੰਚਾਰਜ ਬਲਵੀਰ ਸਿੰਘ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ 

ਅੱਜ ਮਿਤੀ 24.05.18 ਨੂੰ ਸਵੇਰ ਵਕਤ ਮੁਖਬਰੀ ਪਰ ਰੇਡ ਕਰਦੇ ਹੋਏ ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ ਖੰਨਾ ਅਤੇ ਸ:ਥ ਬਲਵੀਰ ਸਿੰਘ ਇੰਚਾਰਜ ਚੌਕੀ ਈਸੜੂ ਦੀ ਪੁਲਿਸ ਪਾਰਟੀ ਨੇ ਬੰਦ ਪਏ ਇੱਟਾਂ ਦੇ ਭੱਠੇ ਪਿੰਡ ਈਸੜੂ ਵਿੱਚ ਰੇਡ ਕਰਕੇ ਲੁੱਟਣ/ਡਾਕਾ ਮਾਰਨ ਦੀ ਤਿਆਰੀ ਕਰ ਰਹੇ ਪਰਵਿੰਦਰ ਸਿੰਘ ਉਰਫ ਮੰਨਾ ਪੁੱਤਰ ਪਾਲਾ ਸਿੰਘ ਵਾਸੀ ਇਕੋਲਾਹਾ, ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਇਕੋਲਾਹਾ, ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਕਸ਼ਮੀਰਾ ਸਿੰਘ ਵਾਸੀ ਅਨੰਦ ਨਗਰ ਖੰਨਾ, ਸਨੀ ਕੁਮਾਰ ਪੁੱਤਰ ਪ੍ਰੇਮ ਚੰਦ ਗਲੀ ਨੰਬਰ 5 ਅਨੰਦ ਨਗਰ ਖੰਨਾ, ਲਵਦੀਪ ਉਰਫ ਆਸ਼ੂ ਪੁੱਤਰ ਕੁਲਵੰਤ ਸਿੰਘ ਵਾਸੀ ਗਲੀ ਨੰਬਰ 6 ਅਜੀਤ ਸਿੰਘ ਨਗਰ ਖੰਨਾ ਖੁਰਦ ਰੋਡ ਖੰਨਾ ਨੂੰ ਕਾਬੂ ਕੀਤਾ ਗਿਆ।

ਜਦ ਕਿ ਇੰਨ੍ਹਾਂ ਦਾ ਇਕ ਸਾਥੀ ਸੁਲਤਾਨਦੀਪ ਉਰਫ ਸੁਲਤਾਨ ਪੁੱਤਰ ਕੁਲਵੰਤ ਸਿੰਘ ਵਾਸੀ ਬਾਬਾ ਅਜੀਤ ਸਿੰਘ ਨਗਰ ਖੰਨਾ ਖੁਰਦ ਰੋਡ ਖੰਨਾ ਮੌਕਾ ਤੋਂ ਫਰਾਰ ਹੋ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋਂ ਦੋ ਬੇਸਬਾਲ ਦੋ ਰਾਡ ਲੋਹਾ ਅਤੇ ਇਕ ਦਾਹ ਲੋਹਾ ਬ੍ਰਾਮਦ ਕੀਤੇ ਗਏ ਹਨ। ਜਿੰਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 122 ਮਿਤੀ 24.05.18 ਅ/ਧ 399, 402 ਭ/ਦ ਥਾਣਾ ਸਦਰ ਖੰਨਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਨੇ ਆਪਣੀ ਪੁੱਛਗਿੱਛ ਦੌਰਾਨ ਹੇਠ ਲਿਖਿਆਂ ਵਾਰਦਾਤਾਂ ਮੰਨੀਆਂ ਹਨ। ਹੋਰ ਵੀ ਪੁੱਛਗਿੱਛ ਜਾਰੀ ਹੈ। ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ :

1.  ਮਿਤੀ 01.02.2018 ਨੂੰ ਸਵੇਰੇ 09:00 ਵਜੇ ਪਿਊਰਕ ਮਿਲਕ ਫੈਕਟਰੀ ਇਕੋਲਾਹਾ ਦੇ ਸੇਲ॥ ਮੇਨ ਜੋ ਕਿ ਮੋਟਰ ਸਾਈਕਲ ਪਰ ਵੇਰਕਾ
ਫੈਕਟਰੀ ਭੱਟੀਆਂ ਲਾਗੇ ਜਾ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 80,000/- ਰੂਪੈ ਦੀ ਨਗਦੀ ਖੋਹ ਕੀਤੀ ਸੀ।
2.  ਮਾਂਹ ਅਕਤੂਬਰ/ਨਵੰਬਰ 2017 ਦੌਰਾਨ ਸੁਪਰ ਦੁੱਧ ਵਾਲਿਆਂ ਦੀ ਗੱਡੀ ਵਿੱਚੋਂ ਪਿੰਡ ਜੰਡੂ ਸਿੰਘਾਂ ਥਾਣਾ ਮਕਸੂਦਾਂ ਲਾਗੇ ਤੋਂ 1,18,000/
ਰੂਪੈ ਦੀ ਚੋਰੀ ਕੀਤੀ।
3.  ਮਿਤੀ 05.08.18 ਨੂੰ ਏ.ਐਸ ਸੀਨੀਅਰ ਸਕੈਡਰੀ ਸਕੂਲ ਖੰਨਾ ਲਾਗੇ ਤੋਂ ਮੰਨਾ ਅਤੇ ਸੁਲਤਾਨ ਨੇ ਬੁਲਟ ਮੋਟਰ ਸਾਈਕਲ ਚੋਰੀ ਕੀਤਾ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *