ਸਿੱਖੀ ਪਛਾਣ ਨਾਲ ਮਰਨਾ ਪਸੰਦ ਕਰਾਂਗਾ II ਫਰਾਂਸ ਗਏ ਅੰਬਾਲਾ ਦੇ ਸਿੱਖ ਰਣਜੀਤ ਸਿੰਘ ਨੇ ਪੱਗ ਲਾਹੁਣ ਦੀ ਸ਼ਰਤ ਕਰਕੇ ਛੱਡਿਆ ਫਰਾਂਸ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

25 ਸਾਲ ਪਹਿਲਾਂ ਬਿਹਤਰ ਰੁਜ਼ਗਾਰ ਲਈ(82) ਭਾਰਤ ਵਾਪਸ ਆ ਗਏ ਹਨ। ਫਰਾਂਸ ਵਿੱਚ ਰਣਜੀਤ ਸਿੰਘ ਨੂੰ ਆਪਣੇ ਸ਼ਨਾਖ਼ਤੀ ਕਾਰਡ ਦੇ ਨਵੀਨੀਕਰਨ ਲਈ ਪੱਗ ਲਾਹ ਕੇ ਫੋਟੋ ਖਿਚਵਾਉਣ ਲਈ ਕਿਹਾ ਗਿਆ ਸੀ। ਇਸ ਲਈ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਤੇ ਇਸ ਬਗ਼ਾਵਤ ਲਈ ਉਨ੍ਹਾਂ ਨੂੰ ਖ਼ਾਮਿਆਜ਼ਾ ਵੀ ਭੁਗਤਣਾ ਪਿਆ। ਫਰਾਂਸ ਵੱਲੋਂ ਉਨ੍ਹਾਂ ਨੂੰ ਮਿਲਣ ਵਾਲੇ ਗੁਜ਼ਾਰਾ ਭੱਤੇ ’ਤੇ ਰੋਕ ਲਾ ਦਿੱਤੀ ਗਈ। ਤਕਰੀਬਨ ਦੋ ਦਹਾਕੇ ਫਰਾਂਸੀਸੀ ਅਧਿਕਾਰੀਆਂ ਨਾਲ ਲੜਾਈ ਤੋਂ ਬਾਅਦ ਰਣਜੀਤ ਸਿੰਘ ਬੀਤੇ ਸ਼ਨੀਵਾਰ ਆਪਣੇ ਪੁੱਤਰ ਨਾਲ ਭਾਰਤ ਵਾਪਸ ਆਏ। ਹੁਣ ਆਪਣੇ ਛੋਟੇ ਪੁੱਤਰ ਨਾਲ ਪਠਾਨਕੋਟ ਵਿੱਚ ਰਹਿਣਗੇ।

ਰਣਜੀਤ ਸਿੱਖ ਮਾਰਚ 1991 ਵਿੱਚ ਫਰਾਂਸ ਗਏ ਸਨ। ਉਨ੍ਹਾਂ ਨੂੰ ਪਹਿਲੀ ਵਾਰ 1993 ਵਿੱਚ ਪੱਗ ਸਣੇ ਆਈ ਕਾਰਡ ਜਾਰੀ ਕੀਤਾ ਗਿਆ ਸੀ ਤੇ 2001 ਵਿੱਚ ਇਸ ਨੂੰ ਰੀਨਿਊ ਕਰਾਉਣਾ ਪੈਣਾ ਸੀ। ਇਸ ਵਾਰ ਫਰਾਂਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਗ਼ੈਰ ਪੱਗ ਦੇ ਆਪਣੀ ਫੋਟੋ ਦੇਣ ਲਈ ਕਿਹਾ ਜਿਸ ਲਈ ਰਣਜੀਤ ਸਿੰਘ ਨੇ ਇਨਕਾਰ ਕਰ ਦਿੱਤਾ। ਕੁਝ ਸਾਲਾਂ ਬਾਅਦ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਨੂੰ ਮਿਲਣ ਵਾਲੇ ਸਮਾਜਿਕ ਸੁਰੱਖਿਆ ਭੱਤੇ ’ਤੇ ਵੀ ਰੋਕ ਲਾ ਦਿੱਤੀ।

ਰਣਜੀਤ ਸਿੰਘ ਨੇ ਫਰਾਂਸ ਸਰਕਾਰ ਦੇ ਖ਼ਿਲਾਫ਼ ਪ੍ਰਸ਼ਾਸਨਿਕ ਟ੍ਰਿਬਿਊਨਲ ਵਿੱਚ ਕੇਸ ਦਰਜ ਕੀਤਾ। ਇਸ ਪਿੱਛੋਂ ਉਹ ਯੂਰਪ ਦੇ ਮਨੁੱਖੀ ਅਧਿਕਾਰ ਕੋਰਟ ਵਿੱਚ ਮਾਮਲਾ ਲੈ ਕੇ ਗਏ ਜਿੱਥੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ। ਅਖ਼ੀਰ ਉਨ੍ਹਾਂ ਫੋਟੋ ਖਿਚਵਾਉਣ ਸਮੇਂ ਪੱਗ ’ਚੇ ਪਾਬੰਧੀ ਦੇ ਕਾਨੂੰਨ ਵਿਰੁੱਧ ਸੰਯੁਕਤ ਰਾਸ਼ਟਰ ਦਾ ਰੁਖ਼ ਅਖਤਿਆਰ ਕੀਤਾ।

ਸੰਯੁਕਤ ਰਾਸ਼ਟਰ ਨੇ ਸਿੱਟਾ ਕੱਢਿਆ ਕਿ ਫਰਾਂਸ ਨੇ ਰਣਜੀਤ ਸਿੰਘ ਦਾ ਧਾਰਮਿਕ ਆਜ਼ਾਦੀ ਦੀ ਉਲੰਘਣਾ ਕੀਤੀ। ਇਸ ਫ਼ੈਸਲੇ ਦੇ 6 ਸਾਲ ਬਾਅਦ ਤਕ ਵੀ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਨੂੰ ਭੱਤਾ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਆਈਆਂ।

ਸਿੱਖੀ ਪਛਾਣ ਨਾਲ ਮਰਨਾ ਪਸੰਦ ਕਰਾਂਗਾ

ਰਣਜੀਤ ਸਿੰਘ ਨੇ ਕਿਹਾ ਕਿ ਉਹ ਇੱਕ ਸਿੱਖ ਹਨ ਤੇ ਸਿੱਖ ਦੀ ਪਛਾਣ ਨਾਲ ਹੀ ਮਰਨਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਹੰਕਾਰ ਨਹੀਂ, ਸਗੋਂ ਵਿਸ਼ਵਾਸ ਹੈ।

ਪੰਜਾਬ ਸਰਕਾਰ ਤੋਂ ਮਦਦ ਲੈਣਗੇ ਰਣਜੀਤ ਸਿੰਘ

ਰਣਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਬੁਢਾਪਾ ਪੈਨਸ਼ਨ ਤੇ ਹੋਰ ਭੱਤਿਆਂ ਲਈ ਅਰਜ਼ੀ ਦੇਣ ਲਈ ਅਗਲੇ ਹਫ਼ਤੇ ਚੰਡੀਗੜ੍ਹ ਜਾਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਆਪਣੀ ਪਛਾਣ ਦੀ ਲੜਾਈ ਵਿੱਚ ਭਾਰਤੀ ਅੰਬੈਸੀ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *