ਸੁਖਪਾਲ ਖਹਿਰਾ ਦਾ ਰਾਣਾ ਗੁਰਜੀਤ ਦੀ ਖੰਡ ਵਿੱਚ ਜਾਣ ਦਾ ਮਾਮਲਾ II ਕੈਪਟਨ ਅਮਰਿੰਦਰ ਸਿੰਘ ਨੇ ਖਹਿਰਾ ਨੂੰ ਝਾੜਿਆ

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦਾ ਰਾਣਾ ਗੁਰਜੀਤ ਦੀ ਖੰਡ ਵਿੱਚ ਜਾਣ ਦਾ ਮਾਮਲਾ ਸਿਆਸੀ ਰੰਗਤ ਲੈ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਹਿਰਾ ਨੂੰ ਕਾਨੂੰਨ ਹੱਥ ਵਿੱਚ ਲੈਣ ਤੋਂ ਵਰਜਿਆ ਹੈ। ਕੈਪਟਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਦੀ ਅਗਲੀ ਅਜਿਹੀ ਹਰਕਤ ਨੂੰ ਕਾਨੂੰਨ ਮੁਤਾਬਕ ਹੀ ਨਜਿੱਠਿਆ ਜਾਵੇਗਾ।

ਮੁੱਖ ਮੰਤਰੀ ਨੇ ਖਹਿਰਾ ‘ਤੇ ਨੀਵੇਂ ਪੱਧਰ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਲਕੇ ਸ਼ਾਹਕੋਟ ਜ਼ਿਮਨੀ ਚੋਣ ਕਰ ਕੇ ਖਹਿਰਾ ਮੀਡੀਆ ਵਿੱਚ ਸੁਰਖੀਆਂ ਹਾਸਲ ਕਰਨ ਲਈ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਪਿਛਲੀਆਂ ਚੋਣਾਂ ਵਿੱਚ ਮਿਲੀਆਂ ਹਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ।

ਸੁਖਪਾਲ ਖਹਿਰਾ ਨੇ ਅੱਜ ਅੰਮ੍ਰਿਤਸਰ ਦੀ ਮਹਿਤਾ ਰੋਡ ‘ਤੇ ਸਥਿਤ ਰਾਣਾ ਗੁਰਜੀਤ ਦੀ ਖੰਡ ਮਿੱਲ ਵੱਲੋਂ ਕਥਿਤ ਤੌਰ ‘ਤੇ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਸੀ। ਖਹਿਰਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਮਨਾਲੀ ਵਿੱਚ ਛੁੱਟੀਆਂ ਮਨਾ ਰਹੇ ਹਨ ਜਦਕਿ ਰਾਣਾ ਗੁਰਜੀਤ ਦੀ ਸ਼ੂਗਰ ਮਿੱਲ ਦਾ ਗੰਧਲਾ ਪਾਣੀ ਲੋਕਾਂ ਨੂੰ ਕਾਲ਼ੇ ਪੀਲੀਏ ਵਰਗੇ ਖ਼ਤਰਨਾਕ ਰੋਗਾਂ ਦਾ ਮਰੀਜ਼ ਬਣਾ ਰਿਹਾ ਹੈ।

ਪਿਛਲੇ ਸਮੇਂ ਦੌਰਾਨ ਰਾਣਾ ਗੁਰਜੀਤ ਦੀ ਮਾਈਨਿੰਗ ਮਸਲੇ ਉਤੇ ਵੀ ਸੁਖਪਾਲ ਖਹਿਰਾ ਨਾਲ ਕਾਫੀ ਖਿੱਚੋਤਾਣ ਹੋਈ ਸੀ। ਹੁਣ ਖਹਿਰਾ ਦੀ ਰਾਣਾ ਸ਼ੂਗਰ ਮਿੱਲ ‘ਤੇ ‘ਰੇਡ’ ਨੇ ਨਵੇਂ ਸਿਆਸੀ ਵਿਵਾਦ ਨੂੰ ਅੰਜਾਮ ਦੇ ਦਿੱਤਾ ਹੈ, ਜਿਸ ਵਿੱਚ ਮੁੱਖ ਮੰਤਰੀ ਵੀ ਕੁੱਦ ਪਏ ਹਨ।

ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *